Wednesday 3 April 2019

ਜੱਟ ਤੇ ਵਿਸਾਖੀ

ਜਦੋਂ ਆਉਂਦੀ ਹੈ ਵਿਸਾਖੀ ਪੈਂਦਾ ਮਿਹਨਤਾਂ ਨੁੰ ਬੂਰ।
ਬਿਨਾਂ ਪੀਤਿਆਂ ਹੀ ਚੜ੍ਹੀ ਦਾਵੇ ਜੱਟ ਨੁੰ ਸਰੁਰ।
ਖੁਸ਼ ਨਾਲ਼ ਕਿਲਕਾਰੀਆਂ ਉਹ ਮਾਰਦਾ ਫਿਰੇ।
ਬਈ ਵਿੱਚ ਅੰਬਰਾਂ ਉਡਾਰੀਆਂ ਉਰ ਮਾਰਦਾ ਫਿਰੇਡ

ਜਾਵੇ ਮੇਲਿਆਂ ਦੇ ਵਿੱਚ ਬੰਨ੍ਹ ਬੰਨ੍ਹ ਟੋਲੀਆਂ।
ਨੱਚੇ ਢੋਲ ਦੇ ਡੱਗੇ ਤੇ ਨਾਲ਼ੇ ਪਾਵੇ ਬੋਲੀਆਂ।
ਬੰਨ੍ਹ ਖੂੰਡੇ ਨੂੰ ਰੁਮਾਲ ਧੂੜਾਂ ਪੱਟਦਾ ਫਿਰੇ।
ਬਈ ਮੌਜਾਂ ਬਾਣਦੇ ਮੇਲੇ ਚ ਪੁੱਤ ਜੱਟ ਦਾ ਫਿਰੇ।

ਕਦੇ ਧਾਰ ਕੇ ਹਲੀਮੀ ਦਰ ਬਾਬਿਆਂ ਦੇ ਜਾਵੇ।
ਦਾਤੇ ਦੁਨੀਆਂ ਦੇ ਅੱਗੇ ਸੀਸ ਅਪਣਾ ਨਿਵਾਵੇ।
ਭੈੜੀ ਨਜ਼ਰ ਜ਼ਮਾਨੇ ਦੀ ਤੋਂ ਬਚਦਾ ਫਿਰੇ।
ਬਈ ਲੈਂਦਾ ਸੱਚੇ ਦਾ ਸਹਾਰਾ ਭਾਂਡਾ ਕੱਚ ਦਾ ਫਿਰੇ।

ਸਦਾ ਕਿਰਤ ਸੁੱਚੀ ਨੁੰ ਦਾਤਾ ਫਲ਼ ਹੈ ਲਗਾਉਂਦਾ।
ਡੋਲ੍ਹੇ ਖੇਤਾਂ ਤ ਪਸੀਨੇ ਨੁੰ ਉਹ ਸੋਨਾ ਹੈ ਬਣਾਉਂਦਾ।
ਦਾਤੀ ਹੱਥ ਵਿੱਚ ਫੜ ਜਦੋਂ ਕਹਿੰਦਾ ਵਾਹਿਗੁਰੂ।
ਬਈ ਨਾਲ਼ ਜੱਟ ਦੇ ਪਨਾਗਾ ਫੇਰ ਰਹਿੰਦਾ ਵਾਹਿਗੁਰੂ।