ਓੜਕ ਦੇਖਣ
ਲੱਗਿਐਂ ਕਿਉਂ ਕਿਰਸਾਨਾਂ ਦਾ ।
ਕਰਨਾ ਸਿਖ
ਸਤਿਕਾਰ ਆਏ ਮਹਿਮਾਨਾਂ ਦਾ।
ਖੂਨ ਕਿਰਤ
ਦਾ ਚੂਸਣ ਦੇ ਜੋ ਆਦੀ ਨੇ
ਬਹਿ ਗਿਆ ਬਣ
ਕੇ ਚਾਕਰ ਕਿਉਂ ਹੈਵਾਨਾਂ ਦਾ।
ਮੁੜ੍ਹਕੇ
ਨਾਲ਼ ਜੋ ਪੇਟ ਪਾਲ਼ਦੇ ਜੰਤਾ ਦਾ
ਦੋਖੀ
ਬਣਿਆਂ ਫਿਰਦਾ ਹੈਂ ਭਗਵਾਨਾਂ ਦਾ।
ਭੌਂਕਣ ਨਾ,
ਸਮਝਾ ਦੇ ਅਪਣੇ ਕੁੱਤਿਆਂ ਨੂੰ
ਦਿੱਤਾ
ਫੱਟ ਨਾ ਭਰਦਾ ਕਦੇ ਜ਼ਬਾਨਾਂ ਦਾ।
ਬੰਨ੍ਹ
ਸਿਰਾਂ ਦੇ ਉੱਤੇ ਕੱਫਣ ਆਏ ਨੇ
ਦੇਖਣ ਜ਼ੋਰ
ਇਹ ਤੇਰੇ ਤੀਰ ਕਮਾਨਾਂ ਦਾ।
ਸਿਖ ਲੈ
ਪਾਉਣਾ ਮੁੱਲ ਕਿਰਤ ਦੇ ਮੁੜ੍ਹਕੇ ਦਾ
ਚੁੰਮ ਲੈ
ਮੱਥਾ ਦਿਲਾਂ ਦਿਆਂ ਸੁਲਤਾਨਾਂ ਦਾ।
ਮੰਨ ਲੈ
ਕਹਿਣਾ, ਕਹੇ ਪਨਾਗ, ਸਿਆਣਿਆਂ ਦਾ
ਬੱਸ ਕਰ ਹੋਰ
ਨਾ ਬਣ ਮੋਹਰਾ ਸ਼ੈਤਾਨਾਂ ਦਾ।
No comments:
Post a Comment