ਦਾਤਾ ਮਿਹਰ ਜਗਤ ਤੇ ਕਰ ਦੇ।
ਕਸ਼ਟ ਜੋ ਆਇਆ ਇਸ ਤੇ ਹਰ ਦੇ।
ਮਾਨਵਤਾ ਦੋਖੀ ਰਾਖਸ਼ ਦੀਆਂ
ਕਰਤੂਤਾਂ ਤੋਂ ਲਾਹ ਦੇ ਪਰਦੇ।
ਖੜ੍ਹੇ ਨੇ ਜੋੜੀਂ ਹੱਥ ਜੋ ਕਲ੍ਹ ਸੀ
ਰੱਬ ਹੋਣ ਦੇ ਦਾਅਵੇ ਕਰਦੇ।
ਬੜ੍ਹਕਾਂ ਮਾਰ ਡਰਾਉਂਦੇ ਸੀ ਜੋ
ਬਾਹਰ ਨਾ ਆਉਂਦੇ ਮਾਰੇ ਡਰ ਦੇ।
ਪੀੜ ਡਰਨ ਦੀ, ਪੀੜ ਮਰਨ ਦੀ
ਥੱਕ ਗਏ ਹਿਰਦੇ ਜਰਦੇ ਜਰਦੇ।
ਸਿਰ ਸੁੱਟੀਂ ਜੋ ਖਲਕ ਖੜ੍ਹੀ ਹੈ
ਹੱਥ ਓਸ ਦੇ ਸਿਰ ਤੇ ਧਰ ਦੇ।
ਕਰਦਾ ਦਾਸ ਪਨਾਗ ਅਰਜ਼ ਇਹ
ਬਚੇ ਰਹਿਣ ਜੀਅ ਹਰ ਇੱਕ ਘਰ ਦੇ।
No comments:
Post a Comment