Sunday 19 April 2020

ਮੇਰੇ ਦਿਲ ਵਿੱਚ ਤੂੰ, ਮੇਰੇ ਸਾਹਵਾਂ ਵਿੱਚ ਤੂੰ।




ਮੇਰੇ ਦਿਲ ਵਿੱਚ ਤੂੰ, ਮੇਰੇ ਸਾਹਵਾਂ ਵਿੱਚ ਤੂੰ।
ਮੇਰੀ ਜ਼ਿੰਦਗੀ ਦੇ ਉੱਚੇ ਨੀਂਵੇਂ ਰਾਹਵਾਂ ਵਿੱਚ ਤੂੰ।

ਤੂੰ ਹੀ ਦਿਨ ਵਿੱਚ ਹਰ ਵੇਲ਼ੇ ਅੱਖਾਂ ਅੱਗੇ ਵੱਸੇਂ।
ਤੂੰ ਹੀ ਰਾਤੀਂ ਆ ਕੇ ਮੇਰਿਆਂ ਖ਼ੁਆਬਾਂ ਵਿੱਚ ਹੱਸੇਂ।
ਤੂੰ ਹੀ ਪੌਣਾਂ ਵਿੱਚ ਵੱਸੇਂ, ਧੁੱਪਾਂ ਛਾਂਵਾਂ ਵਿੱਚ ਤੂੰ
ਮੇਰੇ ਦਿਲ ਵਿੱਚ ਤੂੰ, ਮੇਰੇ ਸਾਹਵਾਂ ਵਿੱਚ ਤੂੰ।

ਤੂੰ ਹੀ ਪੂੰਝ ਪੂੰਝ ਅੱਖਾਂ ਜਿੰਦ ਰੋਂਦੀ ਨੂੰ ਵਰਾਵੇਂ।
ਤੂੰ ਹੀ ਔਖੇ ਵੇਲ਼ੇ ਆ ਕੇ ਮੈਨੂੰ ਰਸਤਾ ਦਿਖਾਵੇਂ।
ਮੇਰੇ ਹਾਸਿਆਂ ਚ  ਤੂੰ, ਮੇਰੇ ਹਾਵਾਂ ਵਿੱਚ ਤੂੰ।
ਮੇਰੇ ਦਿਲ ਵਿੱਚ ਤੂੰ, ਮੇਰੇ ਸਾਹਵਾਂ ਵਿੱਚ ਤੂੰ।

ਤੂੰ ਹੀ ਸੂਰਜ ਤੇ ਸੱਜਣਾ ਵੇ, ਤੂੰ ਹੀ ਮੇਰਾ ਚੰਦ।
ਤੂੰ ਹੀ ਮੰਜ਼ਲ ਹੈਂ ਮੇਰੀ ਅਤੇ ਤੂੰ ਹੀ ਮੇਰਾ ਪੰਧ।
ਰਾਤੀਂ ਸੁੱਤਿਆਂ ਵੀ ਹੁੰਦਾ ਮੇਰੇ ਬਾਂਹਵਾਂ ਵਿੱਚ ਤੂੰ।
ਮੇਰੇ ਦਿਲ ਵਿੱਚ ਤੂੰ, ਮੇਰੇ ਸਾਹਵਾਂ ਵਿੱਚ ਤੂੰ।

ਆਉਂਦੀ ਤੇਰੀ ਖੁਸ਼ਬੋ ਜਿਹੜੇ ਪਾਸਿਓਂ ਵੀ ਲੰਘਾਂ।
ਸਦਾ ਰੱਬ ਤੋਂ ਪਨਾਗਾ ਵੇ ਮੈਂ ਸੁੱਖ ਤੇਰੀ ਮੰਗਾਂ।
ਹੁੰਦਾ ਹਰ ਵੇਲ਼ੇ ਮੇਰੀਆਂ ਦੁਆਵਾਂ ਵਿੱਚ ਤੂੰ।
ਮੇਰੇ ਦਿਲ ਵਿੱਚ ਤੂੰ, ਮੇਰੇ ਸਾਹਵਾਂ ਵਿੱਚ ਤੂੰ।

No comments:

Post a Comment