Sunday 19 April 2020

ਕਾਫ਼ਲਾ ਕਿਸ ਦਿਸ਼ਾ ਵੱਲ ਨੂੰ ਜਾ ਰਿਹਾ ਹੈ।



ਕਾਫ਼ਲਾ ਕਿਸ ਦਿਸ਼ਾ ਵੱਲ ਨੂੰ ਜਾ ਰਿਹਾ ਹੈ।
ਦੇਖ ਕੇ ਦਿਲ ਡਰ ਰਿਹਾ ਘਬਰਾ ਰਿਹਾ ਹੈ।

ਕਿਸੇ ਨੂੰ ਸੂਰਜ ਨਿਕਲ਼ਦਾ ਦਿਸ ਰਿਹਾ ਹੈ
ਕਿਸੇ ਨੂੰ ਨ੍ਹੇਰੇ ਦਾ ਸੰਸਾ ਖਾ ਰਿਹਾ ਹੈ।

ਇੱਕ ਦਾ ਸੰਦੇਸ਼ ਭੁੱਲ ਪੈਗੰਬਰਾਂ ਦਾ
ਰੱਬ ਨੂੰ ਟੁੱਕ ਟੁੱਕ ਕੇ ਵੰਡਿਆ ਜਾ ਰਿਹਾ ਹੈ।

ਮਾਰ ਡੰਡੇ ਬਾਹਰ ਘਰ ਤੋਂ ਕੱਢਦਾ ਜੋ 
ਮਾਂ ਦਾ ਪੁੱਤਰ ਸਕਾ ਉਹ ਅਖਵਾ ਰਿਹਾ ਹੈ।

ਦੋ ਸਦੀ ਤੋਂ ਬਾਦ ਔਰੰਗਜ਼ੇਬ ਮੁੜ ਕੇ
ਬਦਲ ਚੋਲ਼ਾ ਬਾਹਰ ਕਬਰੋਂ ਆ ਰਿਹਾ ਹੈ।

ਹਿੰਦ ਦੀ ਚਾਦਰ ਬਣੋ ਮੁੜ ਫੇਰ ਆ ਕੇ
ਅੱਜ ਕਿਰਪਾ ਦੀਨ ਤਰਲੇ ਪਾ ਰਿਹਾ ਹੈ।

ਮਾਰਨਾ ਕੁੱਤੇ ਨੂੰ ਨਿਰਦਾਇਤਾ ਹੈ ਜਿੱਥੇ
ਓਸ ਥਾਂ ਮਾਨਵ ਨੂੰ ਕੋਹਿਆ ਜਾ ਰਿਹਾ ਹੈ।

ਸੁਰ ਹਕੂਮਤ ਨਾਲ਼ ਮਿਲਦਾ ਨਹੀਂ ਜਿਸ ਦਾ
ਬੇਸੁਰਾ ਕਹਿੰਦੇ ਪਨਾਗਾ ਗਾ ਰਿਹਾ ਹੈ।

No comments:

Post a Comment