Sunday 19 April 2020

ਤੱਕ ਦੌਲਤ ਦੂਜੇ ਦੀ ਐਵੇਂ ਨਾ ਦਿਲ ਨੂੰ ਲਲਚਾਈਏ।

ਤੱਕ ਦੌਲਤ ਦੂਜੇ ਦੀ ਐਵੇਂ ਨਾ ਦਿਲ ਨੂੰ ਲਲਚਾਈਏ।
ਜੋ ਦਾਤਾ ਦੇ ਦੇਵੇ ਉਹਨੂੰ ਲੈ ਕੇ ਸ਼ੁਕਰ ਮਨਾਈਏ।

ਉੱਚਿਆਂ ਵੱਲ ਤੱਕ ਤੱਕ ਕੇ ਐਂਵੇਂ ਨੀਂਦ ਹਰਾਮ ਨਾ ਕਰੀਏ
ਨੀਂਵਿਆਂ ਵੱਲ ਵੇਖ ਸਦਾ ਦਿਲ ਨੂੰ ਸ਼ੁਕਰਾਨੇ ਨਾਲ਼ ਭਰੀਏ।
ਸੁੱਚੀ ਕਰ ਕਿਰਤ ਸਦਾ ਵੰਡ ਕੇ ਲੋੜਵੰਦਾਂ ਨਾਲ਼ ਖਾਈਏ।
ਤੱਕ ਦੌਲਤ ਦੂਜੇ ਦੀ ਐਂਵੇਂ ਨਾ ਦਿਲ ਨੂੰ ਲਲਚਾਈਏ।

ਗੁਜ਼ਰਾਨ ਹੈ ਦੌਲਤ ਤਾਂ ਇਹਦੇ ਢੇਰ ਲਗਾ ਕੀ ਕਰਨੇ।
ਹੱਦ ਤੋਂ ਵੱਧ ਜੇ ਹੋਵੇ ਰੱਖਦੀ ਪਾਈ ਬੰਦੇ ਨੂੰ ਮਰਨੇ।
ਕਦੇ ਤੋਟਾ ਆਵੇ ਨਾ ਏਨੇ ਵਿੱਚ ਹੀ ਖੁਸ਼ ਹੋ ਜਾਈਏ।
ਤੱਕ ਦੌਲਤ ਦੂਜੇ ਦੀ ਐਵੇਂ ਨਾ ਦਿਲ ਨੂੰ ਲਲਚਾਈਏ।

ਸਾਡਾ ਕੰਮ ਕੇਵਲ ਹੈ ਪਨਾਗਾ ਸੁੱਚੀ ਕਿਰਤ ਕਮਾਉਣਾ।
ਇਹ ਮਰਜ਼ੀ ਮਾਲਕ ਦੀ ਉਹਨੂੰ ਕਿੰਨਾ ਹੈ ਫਲ਼ ਲਾਉਣਾ।
ਜਿੰਨਾ ਵੀ ਲਾ ਦੇਵੇ ਖਾ ਕੇ ਗੁਣ ਮਾਲਕ ਦੇ ਗਾਈਏ।
ਤੱਕ ਦੌਲਤ ਦੂਜੇ ਦੀ ਐਵੇਂ ਨਾ ਦਿਲ ਨੂੰ ਲਲਚਾਈਏ।

No comments:

Post a Comment