Sunday 19 April 2020

ਪੰਜ ਦਰਿਆਈਂ ਨ੍ਹਾਤੀ ਧਰਤੀ ਦੀ ਜਿੰਦ ਜਾਨ ਪੰਜਾਬੀ ਹੈ। ਇਹਦੇ ਧੀ ਪੁੱਤਰਾਂ ਦੀ ਆਣ ਬਾਣ ਤੇ ਸ਼ਾਨ ਪੰਜਾਬੀ ਹੈ।




ਪੰਜ ਦਰਿਆਈਂ ਨ੍ਹਾਤੀ ਧਰਤੀ ਦੀ ਜਿੰਦ ਜਾਨ ਪੰਜਾਬੀ ਹੈ।
ਇਹਦੇ ਧੀ ਪੁੱਤਰਾਂ ਦੀ ਆਣ ਬਾਣ ਤੇ ਸ਼ਾਨ ਪੰਜਾਬੀ ਹੈ।

ਇੱਕੋ ਜਲਵੇ ਦੇ ਨਾਲ਼ ਲਹਿ ਜਾਂਦੀ ਦਿਲ ਵਿੱਚ ਸਰੋਤਿਆਂ ਦੇ
ਸੋਹਣੀ ਨੈਣ ਨਕਸ਼ ਦੀ ਮਿੱਠਤ ਭਰੀ ਰਕਾਨ ਪੰਜਾਬੀ ਹੈ।

ਕਿਰਦੀ ਫੁੱਲਾਂ ਵਾਂਗੂੰ ਬੁਲ੍ਹਾਂ ਤੋਂ ਜੋ ਅਪਣੇ ਲੋਕਾਂ ਦੇ
ਗੁਰੂਆਂ, ਪੀਰਾਂ, ਭਗਤਾਂ, ਸੂਫ਼ੀਆਂ ਦੀ ਸੰਤਾਨ ਪੰਜਾਬੀ ਹੈ।

ਬਣ ਕੇ ਮਾਂ ਬੱਚਿਆਂ ਦੀ, ਬਣ ਕੇ ਧੀ ਵੱਡਿਆਂ ਦੀ ਲਾਡ ਕਰੇ
ਪਰ ਮੁਟਿਆਰਾਂ ਗੱਭਰੂਆਂ ਦਾ ਪਿਆਰਾ ਹਾਣ ਪੰਜਾਬੀ ਹੈ।

ਗੁੱਸੇ-ਗਿਲੇ ਤੇ ਹਾਸੇ-ਰੋਸੇ, ਖੁਸ਼ੀਆਂ, ਗ਼ਮੀਆਂ, ਹਮਦਰਦੀ
ਪਿਆਰ, ਮੁਹੱਬਤ ਸਭ ਨੂੰ ਦਿੰਦੀ ਬਖ਼ਸ਼ ਜ਼ਬਾਨ ਪੰਜਾਬੀ ਹੈ।

ਸਕਦਾ ਕਰ ਹੈ ਜੋ ਕਲਿਆਣ ਤਣਾਅ ਦੀ ਮਾਰੀ ਦੁਨੀਆਂ ਦਾ
ਸਾਂਭੀ ਬੈਠੀ ਗੁਰੂ ਗ੍ਰੰਥ ਚ ਉੱਤਮ ਗਿਆਨ ਪੰਜਾਬੀ ਹੈ।

ਲਾਵੇ ਖੇਤਾਂ ਦੇ ਵਿੱਚ ਕਲੀਆਂ, ਬੋਲੀਆਂ ਗਿੱਧੇ ਵਿੱਚ ਪਾਉਂਦੀ
ਵਾਰਾਂ ਗਾ ਗਾ ਕਰਦੀ ਯੋਧਿਆਂ ਦਾ ਸਨਮਾਨ ਪੰਜਾਬੀ ਹੈ।

ਵਾਰਸ, ਹਾਸ਼ਮ, ਮੁਕਬਲ, ਪੀਲੂ, ਬੁਲ੍ਹਾ, ਸ਼ਾਹ ਹੁਸੈਨ, ਕਾਦਰ, 
ਦਿੰਦੀ ਭਰ ਸਭ ਦੇ ਜਜ਼ਬਾਤ ਚ ਬੇਹੱਦ ਜਾਨ ਪੰਜਾਬੀ ਹੈ।

ਪਾਤਰ ਨਹੀਂ ਤਰਸ ਦੀ, ਬਲ ਅਪਣੇ ਤੇ ਜਿਉਣ ਜਾਣਦੀ ਹੈ
ਸੰਕਟ ਤੋਂ ਨਾ ਡਰੇ ਪਨਾਗਾ ਮਾਂ ਬਲਵਾਨ ਪੰਜਾਬੀ ਹੈ।

No comments:

Post a Comment