Sunday 19 April 2020

ਨਾ ਮਸਜਿਦ ਹੈ ਨਾ ਮੰਦਰ ਹੈ। ਉਹ ਬੈਠਾ ਤੇਰੇ ਅੰਦਰ ਹੈ।




ਨਾ ਮਸਜਿਦ ਹੈ ਨਾ ਮੰਦਰ ਹੈ।
ਉਹ ਬੈਠਾ ਤੇਰੇ ਅੰਦਰ ਹੈ।

ਮਨ ਏਸ ਟਪੂਸੀਆਂ ਲਾਉਂਦੇ ਨੂੰ
ਵਸ ਕਰਦਾ ਕੋਈ ਕਲੰਦਰ ਹੈ।

ਸਾਰੇ ਵਿਕਾਸ ਦੇ ਬਾਵਜੂਦ
ਹਾਲੇ ਵੀ ਬੰਦਾ ਬੰਦਰ ਹੈ।

ਜੀਹਨੂੰ ਧੋਖਾ ਦਿੰਦਾ ਫਿਰਦਾ ਹੈਂ
ਉਹ ਜਾਣੀ ਜਾਣ ਪਤੰਦਰ ਹੈ।

ਜੀਹਦੀ ਗੱਲ ਸਮਝ ਵਿੱਚ ਨਾ ਆਵੇ
ਓਹੀ ਵਿਦਵਾਨ ਧੁਰੰਦਰ ਹੈ।

ਜੋ ਨਿੱਕਲ਼ਿਆ ਕੌਮ ਦੇ ਪਿੰਡੇ ਤੇ
ਇਹ ਫੋੜਾ ਨਹੀਂ ਭਗੰਦਰ ਹੈ।

ਨਹੀਂ ਘਾਟ ਪਨਾਗਾ ਜੋਗੀਆਂ ਦੀ
ਸੌ ਗੋਰਖ ਲੱਖ ਮਛੰਦਰ ਹੈ।

No comments:

Post a Comment