Sunday 19 April 2020

ਲੱਭਦੇ ਜਿਸ ਮੁਲਕ ਵਿੱਚ ਲੋਕੀ ਰਹੇ ਭਗਵਾਨ ਨੂੰ। ਲੱਭਦਾ ਮੈਂ ਫਿਰ ਰਿਹਾਂ ਉਸ ਮੁਲਕ ਵਿੱਚ ਇਨਸਾਨ ਨੂੰ।





ਲੱਭਦੇ ਜਿਸ ਮੁਲਕ ਵਿੱਚ ਲੋਕੀ ਰਹੇ ਭਗਵਾਨ ਨੂੰ।
ਲੱਭਦਾ ਮੈਂ ਫਿਰ ਰਿਹਾਂ ਉਸ ਮੁਲਕ ਵਿੱਚ ਇਨਸਾਨ ਨੂੰ।
ਜਾਨ ਲੈ ਲੈਂਦੇ ਅਸੀਂ ਹਾਂ ਦੂਜਿਆਂ ਦੀ ਇਸ ਡਰੋਂ
ਦਰਦ ਪੈ ਜਾਏ ਨਾ ਸਹਿਣਾ ਕਿਤੇ ਸਾਡੀ ਜਾਨ ਨੂੰ।
ਹਰ ਕੋਈ ਮੰਗਦਾ ਹੈ ਸਿਜਦਾ ਜੱਗ ਤੇ ਕਮਜ਼ੋਰ ਤੋਂ
ਅੱਖ ਭਰ ਕੇ ਤੱਕ ਸਕਦਾ ਪਰ ਨਹੀਂ ਬਲਵਾਨ ਨੂੰ।
ਬੱਚਿਆਂ ਨੂੰ ਖਾਣ ਲਈ ਰੋਟੀ ਮਿਲੇ ਜਾਂ ਨਾ ਮਿਲੇ
ਬਚੇ ਨਾ ਇੱਜ਼ਤ ਪਿਲਾਏ ਬਿਨਾਂ ਪਰ ਮਹਿਮਾਨ ਨੂੰ।
ਬਹੁਤ ਮਸਲੇ ਹੱਲ ਹੋ ਸਕਦੇ ਨੇ ਜੀਵਨ ਦੇ ਅਗਰ
ਵਿੱਚ ਕਾਬੂ ਸਕੇ ਰੱਖ ਇਨਸਾਨ ਅਗਰ ਜ਼ੁਬਾਨ ਨੂੰ।
ਮਿਲੇਗਾ ਸਨਮਾਨ ਤੈਨੂੰ ਵਿੱਚ ਦੁਨੀਆਂ ਦੇ ਜ਼ਰੂਰ
ਛੱਡ ਦਏਂ ਸੱਟ ਮਾਰਨਾ ਜੇ ਕਿਸੇ ਦੇ ਸਨਮਾਨ ਨੂੰ।
ਸੱਭਿਅਤਾ ਨੇ ਸੀ ਬਣਾਉਣਾ ਆਦਮੀ ਨੂੰ ਦੇਵਤਾ
ਛੱਡ ਗਿਆ ਇਨਸਾਨ ਪਿੱਛੇ ਅੱਜ ਪਰ ਹੈਵਾਨ ਨੂੰ।
ਫਿਰੇਗਾ ਰੱਬ ਲੱਭਦਾ ਤੈਨੂੰ ਤਖ਼ਤ ਛੱਡ ਆਪਣਾ
ਹਟ ਗਿਆ ਤੂੰ ਜਦ ਪਨਾਗਾ ਪੂਜਣੋ ਸ਼ੈਤਾਨ ਨੂੰ।

No comments:

Post a Comment