Sunday, 19 April 2020

ਰਾਖਾ ਚਮਨ ਦਾ ਜਦ ਤੋਂ ਸ਼ੈਤਾਨ ਬਣ ਗਿਆ ਹੈ।



ਰਾਖਾ ਚਮਨ ਦਾ ਜਦ ਤੋਂ ਸ਼ੈਤਾਨ ਬਣ ਗਿਆ  ਹੈ।
ਉਸ ਦਿਨ ਤੋਂ ਚਮਨ ਜੰਗੀ ਮੈਦਾਨ ਬਣ ਗਿਆ ਹੈ।
ਭੁੱਲ ਗਏ ਨੇ ਮੁਹੱਬਤ ਦਾ ਰਾਗ ਲੋਕ ਸਾਰੇ
ਨਫ਼ਰਤ ਦਾ ਦੈਂਤ ਏਨਾ ਬਲਵਾਨ ਬਣ ਗਿਆ ਹੈ।
ਖਿੜਦੇ ਸੀ ਫੁੱਲ ਜਿੱਥੇ ਪਤਝੜ ਦੀ ਰੁੱਤ ਵਿੱਚ ਵੀ
ਉਹ ਬਾਗ ਮੇਰੇ ਯਾਰੋ ਬੀਆਬਾਨ ਬਣ ਗਿਆ ਹੈ।
ਸੜਦੀ ਹੈ ਨਜ਼ਰ ਆਉਂਦੀ ਹਰ ਮੋੜ ਤੇ ਮੁਹੱਬਤ
ਹਰ ਗਲ਼ੀ ਹਰ ਮੁਹੱਲਾ ਸ਼ਮਸ਼ਾਨ ਬਣ ਗਿਆ ਹੈ।
ਰਸ ਘੋਲ਼ਦਾ ਸੀ ਕੰਨੀਂ ਹਰ ਵਕਤ ਜਿਹੜਾ ਰਹਿੰਦਾ
ਉਹ ਗੀਤ ਹੁਣ ਤਾਂ ਰੁੱਸਿਆ ਮਹਿਮਾਨ ਬਣ ਗਿਆ ਹੈ।
ਤੁੱਛ ਆਪਣੀ ਅਕਲ ਦਾ ਰੌਲ਼ਾ ਹੈ ਤਾਜ ਪਾਉਂਦਾ
ਸਮਝੇ ਹਰ ਇੱਕ ਦਾਨਾ ਨਾਦਾਨ ਬਣ ਗਿਆ ਹੈ।
ਅਮਲਾਂ ਦੀ ਖੇਡ੍ਹ ਵਿੱਚ ਹੁਣ ਜਿੱਤਣਾ ਪਨਾਗਾ ਮੁਸ਼ਕਿਲ
ਗੱਲਾਂ ਦਾ ਰਾਜਾ ਦਲ ਦਾ ਕਪਤਾਨ ਬਣ ਗਿਆ ਹੈ। 

No comments:

Post a Comment