Sunday 19 April 2020

ਛਾ ਗਿਆ ਸੰਸਾਰ ਸਾਰੇ ਤੇ ਸਹਿਮ ਹੈ ਛਾ ਗਿਆ।





ਛਾ ਗਿਆ ਸੰਸਾਰ ਸਾਰੇ ਤੇ ਸਹਿਮ ਹੈ ਛਾ ਗਿਆ
ਹਰ ਕੋਈ ਕਹਿੰਦਾ ਹੈ ਲੁਕ ਜਾਓ ਕਰੋਨਾ ਆ ਗਿਆ।
ਕੱਢ ਅੱਖਾਂ ਸੀ ਡਰਾਉਂਦਾ ਕਲ੍ਹ ਜੋ ਕਾਇਨਾਤ ਨੂੰ
ਮੀਚ ਅੱਖਾਂ ਭੇੜ ਬੂਹਾ ਬੈਠ ਖਿੱਚ ਕੇ ਸਾਹ ਗਿਆ।
ਰੱਬ ਦਾ ਸਾਨੀ ਬਣਨ ਦੇ ਜੋ ਸੀ ਦਾਅਵੇ ਕਰ ਰਿਹਾ
ਇੱਕ ਜੀਵਾਣੂ ਹੈ ਉਹਦੀ ਜਾਨ ਸੁੱਕਣੀ  ਪਾ ਗਿਆ।
ਰੱਖ ਲਾਂਭੇ ਗਿਆਨ ਨੂੰ ਕੁੱਝ ਕਹਿਣ ਕੋਈ ਦੇਵਤਾ
ਵੱਟ ਮਾਸਾਹਾਰੀਆਂ ਦੇ ਅੱਜ ਕੱਢਣ ਆ ਗਿਆ।
ਜ਼ਲਜ਼ਲੇ ਦੇ ਵਾਂਗ ਕੰਬਣ ਲਾ ਕੇ ਸਾਰੀ ਧਰਤ ਨੂੰ
ਅਰਥਚਾਰੇ ਦਾ ਕਰੋ-ਨਾ ਕਿਲਾ ਜੁੰਮਸ ਢਾਹ ਗਿਆ।
ਕੋਈ ਆਖੇ ਚੀਨ ਨੇ ਹਥਿਆਰ ਕੀਤਾ ਸੀ ਤਿਆਰ
ਜਿੰਨ ਬਣ ਕੇ  ਵਿਸ਼ਵ ਦੇ ਲੋਕਾਂ ਨੂੰ ਜੋ ਹੈ ਖਾ ਗਿਆ।
ਸੱਚ ਕੀ ਤੇ ਝੂਠ ਕੀ ਆਉਂਦਾ ਪਨਾਗਾ ਸਮਝ ਨਹੀਂ
ਹਰ ਸ਼ਖਸ਼ ਸੁਣ ਕੇ  ਹੈ ਵੰਨ ਸੁਵੰਨੀਆਂ ਘਬਰਾ ਗਿਆ।

No comments:

Post a Comment