Sunday 19 April 2020

ਨਹੀਂ ਜੋ ਡੋਲਿਆ ਡਰ ਕੇ ਕੋਈ ਦਿਸਦਾ ਸ਼ਿਕਾਰਾ ਨਹੀਂ। ਨਹੀਂ ਜੋ ਕੰਬਦਾ, ਲੱਭਦਾ ਕੋਈ ਕੁੱਲੀ ਚੁਬਾਰਾ ਨਹੀਂ।




ਨਹੀਂ ਜੋ ਡੋਲਿਆ ਡਰ ਕੇ ਕੋਈ ਦਿਸਦਾ ਸ਼ਿਕਾਰਾ ਨਹੀਂ।
ਨਹੀਂ ਜੋ ਕੰਬਦਾ, ਲੱਭਦਾ ਕੋਈ ਕੁੱਲੀ ਚੁਬਾਰਾ ਨਹੀਂ।
ਦਿਨੋ ਦਿਨ ਜਾ ਰਿਹੈ ਵਧਦਾ ਤੂਫ਼ਾਂ ਦਾ ਜ਼ੋਰ ਹਾਲੇ ਤਾਂ
ਭਿਆਨਕ ਹਰ ਤਰਫ਼ ਛੱਲਾਂ ਕਿਤੇ ਦਿਸਦਾ ਕਿਨਾਰਾ ਨਹੀਂ।
ਪਈ ਹੈ ਹਰ ਕਿਸੇ ਨੂੰ ਆਪਣੀ ਹੀ ਜਾਨ ਦੀ ਏਥੇ
ਰਹੀ ਹੈ ਡੁੱਬ ਹਰ ਕਿਸ਼ਤੀ, ਕਿਤੋਂ ਮਿਲਦਾ ਸਹਾਰਾ ਨਹੀਂ।
ਬਿਠਾ ਦਿੱਤਾ ਹੈ ਅੰਦਰ ਵਾੜ ਕੇ ਸਭ ਨੂੰ ਨਿਜ਼ਾਮਾਂ ਨੇ
ਕਿਆਮਤ ਖੜ੍ਹੀ ਮੂੰਹ ਅੱਡੀ, ਬਚਾ ਦਾ ਕੋਈ ਚਾਰਾ ਨਹੀਂ।
ਚਲਾਉਂਦੇ ਨੇ ਮਲਾਹ ਸਾਰੇ ਹੀ ਜ਼ੋਰੋ ਜ਼ੋਰ ਚੱਪੂ ਤਾਂ
ਕਿਸੇ ਪਾਸੇ ਨਜ਼ਰ ਆਉਂਦਾ ਆਸ ਦਾ ਪਰ ਸਿਤਾਰਾ ਨਹੀਂ।
ਹੈ ਸ਼ੋਰ ਡਰਾਵਣਾ ਸੁਣਦਾ ਪਨਾਗਾ ਹਰ ਦਿਸ਼ਾ ਤੋਂ ਹੀ
ਹੌਸਲਾ ਦਏ ਜੋ ਦਿਲ ਨੂੰ ਕਿਤੋਂ ਮਿਲਦਾ ਇਸ਼ਾਰਾ ਨਹੀਂ

No comments:

Post a Comment