Tuesday 14 May 2019

ਰਹੀਆਂ ਨਹੀਂ ਵਿਚਾਰੀਆਂ ਕੁੜੀਆਂ।




ਰਹੀਆਂ ਨਹੀਂ ਵਿਚਾਰੀਆਂ ਕੁੜੀਆਂ।
ਉੱਚੀਆਂ ਭਰਨ ਉਡਾਰੀਆਂ ਕੁੜੀਆਂ।
ਉਡਦੀਆਂ ਜਦੋਂ ਕਲਪਨਾ ਬਣ ਕੇ
ਲੱਗਦੀਆਂ ਬਹੁਤ ਪਿਆਰੀਆਂ ਕੁੜੀਆਂ।
ਦਕਿਆਨੂਸੀ ਸੋਚ ਨੂੰ ਬਦਲਣ
ਕਦਰਾਂ ਨਾਲ਼ ਸ਼ਿੰਗਾਰੀਆਂ ਕੁੜੀਆਂ।
ਬੂਹੇ ਅੰਦਰ ਬੰਦ ਨਾ ਰਹਿੰਦੀਆਂ
ਨਾਲ਼ ਗਿਆਨ ਨਿਖਾਰੀਆਂ ਕੁੜੀਆਂ।
ਨ੍ਹੇਰੇ ਰੋਸ਼ਨ ਕਰਦੀਆਂ ਅੱਜ ਕੱਲ੍ਹ
ਮੂੜ੍ਹਾਂ ਜੋ ਦੁਰਕਾਰੀਆਂ ਕੁੜੀਆਂ।
ਪੈਰ ਦੀ ਜੁੱਤੀ ਕਹਿਣ ਵਾਲ਼ਿਓ
ਬਣਗੀਆਂ ਰਾਜ ਕੁਮਾਰੀਆਂ ਕੁੜੀਆਂ।
ਗੁੱਤ ਪਿੱਛੇ ਨਹੀਂ ਮੱਤ ਪਨਾਗਾ
ਹੁਣ ਨੇ ਅਕਲ ਪਟਾਰੀਆਂ ਕੁੜੀਆਂ।

No comments:

Post a Comment