Tuesday 14 May 2019

ਨਾ ਕੋਈ ਤੇਰਾ ਹੀ ਕਸੂਰ, ਨਾ ਕੋਈ ਮੇਰਾ ਹੀ ਕਸੂਰ।

ਨਾ ਕੋਈ ਤੇਰਾ ਹੀ ਕਸੂਰ, ਨਾ ਕੋਈ ਮੇਰਾ ਹੀ ਕਸੂਰ।
ਸਾਨੂੰ ਕਰ ਦਿੱਤਾ ਜਿੰਦਗੀ ਨੇ ਤਾਂ ਵੀ ਦੂਰ ਦੂਰ।

ਤੇਰੇ ਉੱਤੇ ਨਹੀਂ ਮੈਨੂੰ ਯਾਰਾ ਕੋਈ ਇਤਰਾਜ਼।
ਤੇਰੀ ਵਫਾ ਦੇ ਉੱਤੇ ਹੈ ਮੈਨੂੰ ਤੈਥੋਂ ਵੱਧ ਨਾਜ਼।
ਜੀਹਦੀ ਯਾਦ ਮੇਰੇ ਹੌਕਿਆਂ ਚ ਭਰਦੀ ਸਰੂਰ।
ਨਾ ਕੋਈ ਤੇਰਾ ਹੀ ਕਸੂਰ, ਨਾ ਕੋਈ ਮੇਰਾ ਹੀ ਕਸੂਰ।

ਨਾ ਮੈਂ ਤੈਨੂੰ ਸਕਾਂ ਭੁੱਲ,ਨਾ ਤੂੰ ਮੈਨੂੰ ਸਕੇਂ ਭੁੱਲ।
ਦਿਲਾਂ ਹੋਣਾ ਨਹੀਂ ਵੱਖ ਭਾਂਵੇਂ ਨ੍ਹੇਰੀ ਜਾਵੇ ਝੁੱਲ।
ਵੱਖ ਹੁੰਦਾ ਨਹੀਂ ਸੂਰਜੇ ਤੋਂ ਉਹਦਾ ਕਦੇ ਨੂਰ।
ਨਾ ਕੋਈ ਤੇਰਾ ਹੀ ਕਸੂਰ, ਨਾ ਕੋਈ ਮੇਰਾ ਹੀ ਕਸੂਰ।

ਦਿੰਦੇ ਸਦਾ ਅਸੀਂ ਰਹਿਣਾ ਇੱਕ ਦੂਜੇ ਨੂੰ ਦੁਆਵਾਂ।
ਹੱਸ ਭੁਗਤਾਂਗੇ ਜੱਗ ਦੀਆਂ ਦਿੱਤੀਆਂ ਸਜਾਵਾਂ।
ਹੋਇਆ ਕੀ ਜੇ ਆਸਾਂ ਸਾਡੀਆਂ ਨੂੰ ਪਿਆ ਨਹੀਂ ਬੂਰ।
ਨਾ ਕੋਈ ਤੇਰਾ ਹੀ ਕਸੂਰ, ਨਾ ਕੋਈ ਮੇਰਾ ਹੀ ਕਸੂਰ।

ਪੂਰਾ ਜੋਰ ਲਾਇਆ ਜੱਗ ਨੇ ਹੈ ਅਸਾਂ ਨੂੰ ਰੁਆਉਣਾ।
ਅਸਾਂ ਹੱਸ ਕੇ ਪਨਾਗਾ ਪਰ ਏਸ ਨੂੰ ਹਰਾਉਣਾ।
ਚੂਰ ਚੂਰ ਕਰ ਦੇਣਾ ਅਸਾਂ ਏਸ ਦਾ ਗ਼ਰੂਰ।
ਨਾ ਕੋਈ ਤੇਰਾ ਹੀ ਕਸੂਰ, ਨਾ ਕੋਈ ਮੇਰਾ ਹੀ ਕਸੂਰ।

No comments:

Post a Comment