Thursday 16 May 2019

ਗ਼ਜ਼ਲ - ਹੰਝੂ ਨਾ ਆਖੋ ਇਹਨਾਂ ਨੂੰ, ਇਹ ਪਿਆਰ ਦੀਆਂ ਸੌਗਾਤਾਂ ਨੇ।





                         ਗ਼ਜ਼ਲ
ਹੰਝੂ ਨਾ ਆਖੋ ਇਹਨਾਂ ਨੂੰ, ਇਹ ਪਿਆਰ ਦੀਆਂ ਸੌਗਾਤਾਂ ਨੇ।
ਹੱਸ ਸੱਜਣਾ ਸੰਗ ਬਿਤਾਏ ਜੋ, ਇਹ ਉਨ੍ਹਾਂ ਪਲਾਂ ਦੀਆਂ ਬਾਤਾਂ ਨੇ।

ਬਹਿ ਕੇ ਨੈਣਾਂ ਦੀ ਸਰਦਲ਼ ਤੇ ਇਹ ਸਦਾ ਉਡੀਕਣ ਉਹਨਾਂ ਨੂੰ
ਧਰਤੀ ਦੇ ਗੇੜਿਆਂ ਨਾਲ਼ ਕਦੇ ਜਿਨ੍ਹਾਂ ਆਉਣਾ ਨਹੀਂ ਪਰਭਾਤਾਂ ਨੇ।

ਇਹ ਉਹ ਮੰਦਭਾਗੇ ਬੱਚੇ ਨੇ ਜਿਹੜੇ ਚਾਨਣ ਵਿੱਚੋਂ ਜਨਮੇ ਨੇ
ਪਰ ਪੈਰਾਂ ਨਾਲ਼ ਜਿਨ੍ਹਾਂ ਦੇ ਬੰਨ੍ਹੀਆਂ ਨ੍ਹੇਰੇ ਦੀਆਂ ਬਰਾਤਾਂ ਨੇ।

ਹੈ ਵਾਂਗ ਫੁੱਲਾਂ ਦੀ ਮਹਿਫਿਲ ਦੇ ਇਤਿਹਾਸ ਮਹਿਕਦਾ ਇਹਨਾਂ ਦਾ
ਬਣ ਗੀਤ ਗੂੰਜਦੇ ਦਿਨ ਜਿਸ ਦੇ, ਚਾਨਣ ਵਿੱਚ ਧੋਤੀਆਂ ਰਾਤਾਂ ਨੇ।

ਜਦ ਗੁਜ਼ਰੇ ਪਲਾਂ ਨੂੰ ਇਹਨਾਂ ਦੇ ਵਿੱਚੋਂ ਦੀ ਨਜ਼ਰਾਂ ਵੇਖਦੀਆਂ
ਤਾਂ ਨਜ਼ਰ ਆਉਂਦੀਆਂ ਰੰਗ ਦੀਆਂ ਰਿਮਝਿਮ ਰਿਮਝਿਮ ਬਰਸਾਤਾਂ ਨੇ।

ਇਹ ਉਹ ਪਨਾਗਾ ਹੀਰੇ ਨੇ ਹੌਲ਼ੀਆਂ ਪੈ ਜਾਂਦੀਆਂ ਜਿਨ੍ਹਾਂ ਅੱਗੇ
ਸ਼ਾਹਾਂ ਦੇ ਕੱਠੇ ਕੀਤੇ ਕੁੱਲ ਖ਼ਜਾਨਿਆਂ ਦੀਆਂ ਔਕਾਤਾਂ ਨੇ।

No comments:

Post a Comment