Tuesday 14 May 2019

ਰੁਬਾਈ




ਮੈਂ ਅਪਣੇ ਕੋਲ਼ ਅੱਜ ਤੀਕਰ ਕਦੇ ਕੁੱਝ ਰੱਖਿਆ ਹੈ ਨਹੀਂ
ਤੇ ਉਹ ਕਹਿੰਦੇ ਮੈਂ ਉਹਨਾਂ ਨੂੰ ਕਦੇ ਕੁੱਝ ਵੀ ਨਹੀਂ ਦਿੱਤਾ।
ਮੈਂ ਸਾਰੀ ਉਮਰ ਧੌਲੇ ਬਲ਼ਦ ਵਾਂਗੂੰ ਰਿਹਾ ਹਾਂ ਵਗਦਾ
ਸਿਰਫ਼ ਇੱਕ ਜਾਨ ਨੂੰ ਛੱਡ ਕੇ ਹੋਰ ਮੈਂ ਕੀ ਨਹੀਂ ਦਿੱਤਾ।
ਕੇਹੇ ਦਸਤੂਰ ਨੇ ਦੁਨੀਆਂ ਦੇ ਮੈਨੂੰ ਸਮਝ ਨਾ ਆਏ
ਜਿਨ੍ਹਾਂ ਤੇ ਰਿਹਾ ਮੈਂ ਵਰ੍ਹਦਾ ਉਹ ਹਾਲੇ ਵੀ ਪਿਆਸੇ ਨੇ
ਮੈਂ ਉਹਨਾਂ ਤੋਂ ਇਲਾਵਾ ਖੁਸ਼ੀ ਦੇ ਕੁੱਝ ਹੋਰ ਨਹੀਂ ਮੰਗਿਆ
ਜਿਦ੍ਹੇ ਤੇ ਕੁੱਝ ਨਹੀਂ ਲੱਗਦਾ ਉਨ੍ਹਾਂ ਉਹ ਵੀ ਨਹੀਂ ਦਿੱਤਾ।

No comments:

Post a Comment