Thursday 16 May 2019

ਗ਼ਜ਼ਲ - ਮੈਂ ਖੁਦ ਨੂੰ ਭੁੱਲ ਬੈਠਾ ਹਾਂ ਮੁਹੱਬਤ ਹੋ ਗਈ ਜਦ ਤੋਂ।




ਗ਼ਜ਼ਲ
ਮੈਂ ਖੁਦ ਨੂੰ ਭੁੱਲ ਬੈਠਾ ਹਾਂ ਮੁਹੱਬਤ ਹੋ ਗਈ ਜਦ ਤੋਂ।
ਸੁਪਨਿਆਂ ਮੇਰਿਆਂ ਦੇ ਵਿੱਚ ਹੈ ਵਸ ਉਹ ਗਈ ਜਦ ਤੋਂ।

ਭਟਕਣਾ ਖ਼ਤਮ ਹੋ ਗਈਆਂ, ਹੈ ਮੰਜ਼ਲ ਦਿਸ ਪਈ ਮੈਨੂੰ
ਹਨ੍ਹੇਰਾ ਹੋ ਗਿਆ ਗਾਇਬ ਨਜ਼ਰ ਆ ਲੋਅ ਗਈ ਜਦ ਤੋਂ।

ਨਜਾਰਾ ਕੋਈ ਦੁਨੀਆਂ ਦਾ ਨਜ਼ਰ ਦੇ ਹੇਠ ਨਹੀਂ ਆਉਂਦਾ
ਨਜ਼ਰ ਮੇਰੀ ਨੂੰ ਹੈ ਸੂਰਤ ਕਿਸੇ ਦੀ ਪੋਹ ਗਈ ਜਦ ਤੋਂ।

ਹੈ ਨੱਚਦਾ ਕਮਲ਼ਿਆਂ ਵਾਂਗੂੰ, ਇਹ ਦਿਲ ਟਿਕ ਕੇ ਨਹੀਂ ਬਹਿੰਦਾ
ਹਵਾ ਆਈ ਹੈ ਉਸ ਵੱਲੋਂ  ਏਸ ਨੂੰ ਛੋਹ ਗਈ ਜਦ ਤੋਂ।

ਦੀਵਾਨਾ ਲੋਕ ਜਦ ਕਹਿੰਦੇ ਹੈ ਚੰਗਾ ਲੱਗਦਾ ਮੈਨੂੰ
ਅਕਲ ਹੈ ਪਿਆਰ ਦੇ ਰਾਹਾਂ ਚ ਮੇਰੀ ਖੋ ਗਈ ਜਦ ਤੋਂ।

ਨਹੀਂ ਤਾਹਨੇ ਜ਼ਮਾਨੇ ਦੇ ਅਸਰ ਕਰਦੇ ਕੋਈ ਮਨ ਤੇ
ਮੇਰੇ ਦਿਲ ਤੇ ਹਕੂਮਤ ਹੈ ਕਿਸੇ ਦੀ ਹੋ ਗਈ ਜਦ ਤੋਂ।

ਹੈ ਹਰ ਸ਼ੈ ਚੋਂ ਪਨਾਗਾ ਸ਼ਕਲ ਓਸੇ ਦੀ ਨਜ਼ਰ ਆਉਂਦੀ
ਕਿ ਸ਼ਬਨਮ ਪਿਆਰ ਦੀ ਕਾਇਨਾਤ ਨੂੰ ਹੈ ਧੋ ਗਈ ਜਦ ਤੋਂ।

No comments:

Post a Comment