Wednesday 25 August 2021

 

ਬਣ ਹਮਦਰਦ ਕਿਸਾਨਾਂ ਦੇ ਉਹ ਆਏ ਨੇ।

ਸ਼ਰਬਤ ਦੇ ਵਿੱਚ ਜ਼ਹਿਰ ਮਿਲਾ ਕੇ ਲਿਆਏ ਨੇ।

ਕਹਿੰਦੇ ਨੇ ਅੰਨਦਾਤਾ ਬਹੁਤ ਪਿਆਸਾ ਹੈ।

ਲਹਿਆ ਫਿਰਦਾ ਉਸ ਦੇ ਸਿਰੋਂ ਮੁੰਡਾਸਾ ਹੈ।

ਇਸ ਸ਼ਰਬਤ ਨਾਲ਼ ਉਸ ਦੀ ਪਿਆਸ ਬੁਝਾਉਣੀ ਹੈ।

ਉਸ ਦੇ ਸਿਰ ਤੇ ਸੋਹਣੀ ਪੱਗ ਸਜਾਉਣੀ ਹੈ।

ਪਰ ਗੱਲ ਦਿਲ ਦੀ ਸਮਝ ਹੈ ਲਈ ਕਿਸਾਨਾਂ ਨੇ।

ਬੁੱਝ ਅੰਦਰਲੀ ਰਮਜ਼ ਹੈ ਲਈ ਕਿਸਾਨਾਂ ਨੇ।

ਕਹਿੰਦੇ ਤੇਰਾ ਸ਼ਰਬਤ ਜੀਭ ਤੇ ਧਰਨਾ ਨਹੀਂ।

ਪੀ ਕੇ ਇਹਨੂੰ ਤਿਲ ਤਿਲ ਕਰ ਕੇ ਮਰਨਾ ਨਹੀਂ।

ਹਾਕਮ ਕਹਿੰਦੇ ਬਿਨਾਂ ਪਿਲਾਏ ਜਾਣਾ ਨਹੀਂ।

ਬੁਜ਼ਦਿਲ ਅਪਣੇ ਆਕਾ ਤੋਂ ਅਖਵਾਣਾ ਨਹੀਂ।

ਜੇ ਨਹੀਂ ਪੀਂਦੇ ਜਬਰੀ ਗੱਲੇ ਦੇਵਾਂਗੇ।

ਪਹਿਲੇ ਨਹੀਂ ਤਾਂ ਦੂਜੇ ਹੱਲੇ ਦੇਵਾਂਗੇ।

ਬਿਨਾਂ ਪਿਲਾਏ ਕਹਿੰਦੇ ਵਾਪਸ ਜਾਣਾ ਨਹੀਂ।

ਅਪਣੇ ਆਕਾ ਦੇ ਨਾਲ਼ ਦਗਾ ਕਮਾਣਾ ਨਹੀਂ।

ਅੰਨਦਾਤੇ ਦਿੱਲੀ ਨੂੰ ਘੇਰੀ ਬੈਠੇ ਨੇ।

ਦਿਲ ਦੇ ਵਿੱਚ ਲਈ ਰੋਸ ਦੀ ਨ੍ਹੇਰੀ ਬੈਠੇ ਨੇ।

ਹਾਕਮ ਸੁਣਦੇ ਮਗਰ ਪਨਾਗਾ ਗੱਲ ਨਹੀਂ।

ਪਰ ਨ੍ਹੇਰੀ ਨੂੰ ਹੁਣ ਉਹ ਸਕਦੇ ਠੱਲ੍ਹ ਨਹੀਂ।


No comments:

Post a Comment