Wednesday 25 August 2021

 

ਆਦਮੀਅਤ ਤੋਂ ਕਿਨਾਰਾ ਕਰ ਰਿਹਾ ਹੈ ਆਦਮੀ।

ਆਦਮੀ ਦੇ ਅੰਦਰੋਂ ਅੱਜ ਮਰ ਰਿਹਾ ਹੈ ਆਦਮੀ।

ਭੁੱਲ ਕਦਰਾਂ ਕੀਮਤਾਂ ਮਾਨਵ ਦੀ ਜੋ ਪਹਿਚਾਣ ਨੇ

ਪੈਰ ਰਾਹ ਸ਼ੈਤਾਨ ਦੇ ਤੇ ਧਰ ਰਿਹਾ ਹੈ ਆਦਮੀ।

ਆਏ ਦਿਨ ਪਾਤਾਲ਼ ਦੇ ਵਿੱਚ ਨਿੱਘਰਦਾ ਇਹ ਜਾ ਰਿਹਾ

ਕਹਿਣ ਪਰ ਕਰ ਅੰਬਰਾਂ ਨੂੰ ਸਰ ਰਿਹਾ ਹੈ ਆਦਮੀ।

ਦੇਖਦਾ ਹੈ ਚੰਦ ਤੇ ਜਾ ਕੇ ਵਸਣ ਦੇ ਖ਼ਾਬ ਪਰ

ਨ੍ਹੇਰਿਆਂ ਨਾਲ਼ ਜ਼ਿੰਦਗੀ ਨੂੰ ਭਰ ਰਿਹਾ ਹੈ ਆਦਮੀ।

ਕਲ੍ਹ ਅਪਣੇ ਨੂੰ ਬਣਾਉਣਾ ਹੋਰ ਹੈ ਚਾਹੁੰਦਾ ਹੁਸੀਨ

ਨਜ਼ਰ ਆਉਂਦੇ ਕਲ੍ਹ ਤੋਂ ਪਰ ਡਰ ਰਿਹਾ ਹੈ ਆਦਮੀ।

ਮੁਸਕਰਾਹਟ ਦਾ ਮਖੌਟਾ ਪਾ ਕੇ ਆਉਂਦਾ ਸਾਹਮਣੇ

ਪੀੜ ਨਾ ਪਰ ਲੁਕੇ ਜਿਹੜੀ ਜਰ ਰਿਹਾ ਹੈ ਆਦਮੀ।

ਦੋਸ਼ ਨਾ ਇਸ ਵਿੱਚ ਪਨਾਗਾ ਕਿਸੇ ਤਾਕਤ ਹੋਰ ਦਾ

ਆਪ ਹਨ ਜੋ ਕੀਤੀਆਂ ਉਹ ਭਰ ਰਿਹਾ ਹੈ ਆਦਮੀ।


No comments:

Post a Comment