Wednesday 25 August 2021

 

ਅੰਨਦਾਤੇ ਲਈ ਹਾਅ ਦਾ ਨਾਹਰਾ ਜੋ ਨਹੀਂ ਸਕਦਾ ਮਾਰ,

ਪਨਾਗਾ ਉਹ ਢਾਡੀ ਬੇਕਾਰ

ਉਹ ਢਾਡੀ ਬੇਕਾਰ ਪਨਾਗਾ ਉਹ ਢਾਡੀ ਬੇਕਾਰ

ਉਹਦੀ ਮਿਹਨਤ ਉੱਤੇ ਅੱਖ ਅੱਜ ਰੱਖ ਲਈ ਪੂੰਜੀਦਾਰਾਂ ਨੇ

ਬੇਸ਼ਰਮੀ ਨਾਲ਼ ਪੱਖ ਉਨ੍ਹਾਂ ਦਾ ਪੂਰ ਰਹੀਆਂ ਸਰਕਾਰਾਂ ਨੇ

ਉਹਦੇ ਹੱਕਾਂ ਲਈ ਨਹੀਂ ਬਣਦੀ ਕਲਮ ਜਿਦ੍ਹੀ ਤਲਵਾਰ,

ਪਨਾਗਾ ਉਹ ਢਾਡੀ ਬੇਕਾਰ

ਮਾਖਿਓਂ ਵਿੱਚ ਲਬੇੜ ਜ਼ਹਿਰ ਦੀ ਗੋਲ਼ੀ ਸੱਤਾ ਲਿਆਈ ਹੈ

ਕਹੇ ਢੀਠ ਬਣ, ਮਰਜ਼ ਕਿਸਾਨੀ ਦੀ ਬੇਜੋੜ ਦਵਾਈ ਹੈ

ਧੱਕੇ ਨਾਲ਼ ਕਿਸਾਨਾਂ ਦੇ ਇਹ ਸੰਘ ਤੋਂ ਰਹੀ ਉਤਾਰ,

ਪਨਾਗਾ ਉਹ ਢਾਡੀ ਬੇਕਾਰ

ਅੰਨਦਾਤਾ ਮਜਬੂਰ ਹੋ ਗਿਆ ਸੜਕਾਂ ਉੱਤੇ ਆਉਣ ਲਈ

ਪੋਹ ਮਾਘ ਦੀਆਂ ਠੰਢੀਆਂ ਰਾਤਾਂ ਅੰਬਰ ਹੇਠ ਹੰਢਾਉਣ ਲਈ

ਹਾਹਾਕਾਰ ਮੁਲਕ ਵਿੱਚ ਮੱਚੀ, ਸੁਣੇ ਨਾ ਪਰ ਸਰਕਾਰ,

ਪਨਾਗਾ ਉਹ ਢਾਡੀ ਬੇਕਾਰ

ਉਹਦੇ ਹੱਕ ਦੀ ਰਾਖੀ ਲਈ ਜੋ ਕਲਮ ਓਸ ਨਾਲ਼ ਖੜ੍ਹਦੀ ਨਹੀਂ।

ਲੈ ਉਹਦੀ ਹਮਦਰਦੀ ਦਿਲ ਵਿੱਚ ਨਾਲ਼ ਸੱਤਾ ਦੇ ਲੜਦੀ ਨਹੀਂ।

ਆਉਣ ਵਾਲ਼ੀਆਂ ਨਸਲਾਂ ਉਸ ਨੂੰ ਪਾਉਣਗੀਆਂ ਫਿਟਕਾਰ।

ਪਨਾਗਾ ਉਹ ਢਾਡੀ ਬੇਕਾਰ।


No comments:

Post a Comment